|
ਸੰਗਤਾਂ ਨੂੰ ਗਰਮੀ ਤੋਂ ਬਚਾਉਣ ਲਈ ਦਰਸ਼ਨੀ ਡਿਓਢੀ ’ਤੇ ਲਾਇਆ ਛਾਇਆਵਾਨ |
|
|
Wednesday, 22 May 2013 |
ਅੰਮ੍ਰਿਤਸਰ. 22 ਮਈ:-ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਸਖ਼ਤ ਗਰਮੀ ਵਿਚ ਧੁੱਪ ਅਤੇ ਮੀਂਹ ਤੋਂ ਬਚਾਉਣ ਲਈ ਹੁਣ ਦਰਸ਼ਨੀ ਡਿਓਢੀ ਕੋਲ ਗੁਰਦੁਆਰਾ ਲਾਚੀ ਬੇਰ ਤੀਕ ਦੇ ਰਸਤੇ ਦੇ ਉਪਰ ਇਕ ਵਿਸ਼ੇਸ਼ ਛਾਇਆਵਾਨ ਸਥਾਪਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅਜਿਹਾ ਛਾਇਆਵਾਨ ਦਰਸ਼ਨੀ ਡਿਓਢੀ ਤੋਂ ਸੱਚਖੰਡ ਤਕ ਜਾਂਦੇ ਪੁਲ ਤੇ ਸਥਾਪਤ ਕੀਤਾ ਗਿਆ ਹੈ। ਅੱਜ ਇਸ ਸਬੰਧ ਵਿਚ ਅਰਦਾਸ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣੇ ਵਾਲੇ ਅਤੇ ਬਾਬਾ ਰਾਮ ਸਿੰਘ ਸੀਂਘੜਾ ਕਰਨਾਲ ਵਾਲਿਆਂ ਵੱਲੋਂ ਬਾਬਾ ਮਹਿਲ ਸਿੰਘ ਨੇ ਛਾਇਆਵਾਨ ਦੀ ਸੇਵਾ ਸ਼ੁਰੂ ਕੀਤੀ ਹੈ।ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਆਉਂਦੀਆਂ ਹਨ ਅਤੇ ਮੱਥਾ ਟੇਕਣ ਲਈ ਦਰਸ਼ਨੀ ਡਿਓਢੀ ਤੋਂ ਅਗਾਂਹ ਪੁਲ ਉੱਪਰ ਕਾਫੀ ਦੇਰ ਇੰਤਜ਼ਾਰ ਕਰਨਾ ਪੈਂਦਾ ਹੈ। ਗਰਮੀ ਅਤੇ ਬਰਸਾਤ ਦੇ ਮੌਸਮ ਦੌਰਾਨ ਸੰਗਤਾਂ ਨੂੰ ਕਾਫੀ ਮੁਸ਼ਕਲ ਪੇਸ਼ ਆਉਂਦੀ ਸੀ। ਸੰਗਤਾਂ ਦੀ ਇਸ ਮੁਸ਼ਕਲ ਨੂੰ ਧਿਆਨ ’ਚ ਰੱਖਦਿਆਂ ਸੁੱਖ-ਸਹੂਲਤ ਲਈ ਸ਼੍ਰੋਮਣੀ ਕਮੇਟੀ ਨੇ ਪੁਲ ਉੱਪਰ ਛਾਇਆਵਾਨ ਲਵਾਉਣ ਦਾ ਅਹਿਮ ਫੈਸਲਾ ਕੀਤਾ ਸੀ। ਇਥੇ ਦੱਸਣਯੋਗ ਹੈ ਕਿ ਉਸ ਵੇਲੇ ਸਿੱਖ ਵਿਦਵਾਨਾਂ ਅਤੇ ਵਿਰਾਸਤ ਪ੍ਰੇਮੀਆਂ ਨੇ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ ਅਤੇ ਆਖਿਆ ਸੀ ਕਿ ਇਸ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ
|
|
ਅੱਗੇ ਪੜੋ....
|
|
ਗ੍ਰੰਥੀ ਰਾਗੀ ਸਭਾ ਦਾ ਧਰਨਾ ਤੀਜੇ ਦਿਨ ਵੀ ਜਾਰੀ |
|
|
Wednesday, 22 May 2013 |
|
ਜੰਮੂ. 22 ਮਈ:-ਸ਼੍ਰੋਮਣੀ ਗੁਰਮਤਿ ਗ੍ਰੰਥੀ ਰਾਗੀ ਸਭਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਨਗਰ ਦੇ ਬਾਹਰ ਰੋਸ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਗ੍ਰੰਥੀ ਅਤੇ ਰਾਗੀ ਸਿੰਘਾਂ ਨੇ ਅੱਜ ਇਕ ਬੈਠਕ ਕਰਕੇ ਇਹ ਫੈਸਲਾ ਲਿਆ ਕਿ ਜੇਕਰ 24 ਮਈ ਤੱਕ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਦੇ ਪ੍ਰਬੰਧਕਾਂ ਨੇ ਉਨ੍ਹਾਂ ਦੀਆਂ ਮੰਗਾਂ ’ਤੇ ਗੌਰ ਨਾ ਕੀਤਾ ਤਾਂ ਉਹ ਪ੍ਰਬੰਧਕਾਂ ਨੂੰ ਹੋਰ ਸਮਾਂ ਦੇਣ ਦੀ ਥਾਂ ਕੋਈ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਗੇ। ਅੱਜ ਸਵੇਰੇ ਸ਼੍ਰੋਮਣੀ ਗੁਰਮਤਿ ਗ੍ਰੰਥੀ ਰਾਗੀ ਸਭਾ ਨੇ ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਨਗਰ ਦੇ ਬਾਹਰ ਤੀਜੇ ਦਿਨ ਰੋਸ ਧਰਨਾ ਦਿੱਤਾ। ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਵੱਲੋਂ ਕੋਈ ਠੋਸ ਜਵਾਬ ਨਾ ਆਉਣ ਕਰਕੇ ਗ੍ਰੰਥੀ ਰਾਗੀ ਸਭਾ ਦੇ ਪ੍ਰਧਾਨ ਕੁਲਬੀਰ ਸਿੰਘ ਦੀ ਪ੍ਰ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਦੇ ਅੰਦਰ ਇਕ ਬੈਠਕ ਕੀਤੀ ਗਈ ਅਤੇ ਇਹ ਅਹਿਦ ਕੀਤਾ ਗਿਆ ਕਿ ਕਮੇਟੀ ਨੂੰ 24 ਮਈ ਤੱਕ ਦਾ ਸਮਾਂ ਦਿੱਤਾ ਜਾਵੇ ਜੇਕਰ ਫੇਰ ਵੀ ਕਮੇਟੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਗ੍ਰੰਥੀ ਅਤੇ ਰਾਗੀ ਸਿੰਘ ਕੋਈ ਸਖ਼ਤ
|
|
ਅੱਗੇ ਪੜੋ....
|
|
ਸਿੱਖ ਮਿੱਤਰ ਮੰਡਲ ਨੇ ਸਿੱਖਾਂ ਉਤੇ ਨਸਲੀ ਹਮਲਿਆਂ ਦਾ ਮੁੱਦਾ ਉਠਾਇਆ |
|
|
Wednesday, 22 May 2013 |
|
ਵਾਸ਼ਿੰਗਟਨ. 22 ਮਈ:-ਅਮਰੀਕਾ ਵਿਚ ਸਿੱਖਾਂ ਉਪਰ ਲਗਾਤਾਰ ਹੋ ਰਹੇ ਨਸਲੀ ਹਮਲਿਆਂ ਤੋਂ ਚਿੰਤਤ ਅਮਰੀਕੀ ਕਾਂਗਰਸ ਸਿੱਖ ਮਿੱਤਰ ਮੰਡਲ ਨੇ ਨਿਆਂ ਵਿਭਾਗ ਨੂੰ ਕਿਹਾ ਹੈ ਕਿ ਉਹ ਆਪਣੀ ਨਸਲੀ ਅਪਰਾਧਾਂ ਬਾਰੇ ਰਿਪੋਰਟ ਵਿਚ ਸਿੱਖਾਂ ’ਤੇ ਹੋ ਰਹੇ ਹਮਲਿਆਂ ਸਬੰਧੀ ਇਕ ਵੱਖ ਸ਼੍ਰੇਣੀ ਬਣਾਏ ਤਾਂ ਜੋ ਐਫਬੀਆਈ ਹਮਲਿਆਂ ਦੀ ਜਾਂਚ ਕਰ ਸਕੇ।ਸਿੱਖ ਮਿੱਤਰ ਮੰਡਲ ਨੇ ਨਿਆਂ ਵਿਭਾਗ ਦੀ ਨੀਤੀ ਬਣਾਉਣ ਵਾਲੇ ਸਲਾਹਕਾਰ ਬੋਰਡ ਦੇ ਮੈਂਬਰਾਂ ਨੂੰ ਭੇਜੀ ਚਿੱਠੀ ਵਿਚ ਕਿਹਾ ਹੈ, ‘‘ਅਮਰੀਕੀ ਸਿੱਖਾਂ ਉਪਰ ਹਮਲੇ ਹੋ ਰਹੇ ਹਨ। ਇਹ ਹਮਲੇ ਸਕੂਲਾਂ ਤੋਂ ਲੈ ਕੇ ਸਡ਼ਕਾਂ ਤੇ ਕਾਰੋਬਾਰ ਥਾਵਾਂ ਤੋਂ ਲੈ ਕੇ ਘਰਾਂ ਤਕ ਕੀਤੇ ਜਾਂਦੇ ਹਨ। ਸਿੱਖਾਂ ਨੂੰ ਹਰ ਵੇਲੇ ਨਸਲੀ ਹਮਲਿਆਂ ਦਾ ਭੈਅ ਬਣਿਆ ਰਹਿੰਦਾ ਹੈ। ਇਸ ਦੇ ਬਾਵਜੂਦ ਉਨ੍ਹਾਂ ਖਿਲਾਫ ਹੋ ਰਹੇ ਅਪਰਾਧਾਂ ਨੂੰ ਫਾਰਮ 1-699 ਵਿਚ ਸ਼ਾਮਲ ਨਹੀਂ ਕੀਤਾ ਗਿਆ। ਅਜਿਹਾ ਹੋਣ ਨਾਲ ਸਿੱਖਾਂ ’ਤੇ ਹੋ ਰਹੇ ਅਪਰਾਧਾਂ ਨੂੰ ਠੱਲ੍ਹ ਪੈ ਸਕੇਗੀ ਤੇ ਲੋਕਾਂ ਵਿਚ ਜਾਗਰੂਕਤਾ ਵਧੇਗੀ।’’ਸਲਾਹਕਾਰ ਬੋਰਡ ਇਸ ਪੱਤਰ ਉਪਰ ਅਮਲ ਕਰਨ ਸਬੰਧੀ ਅਗਲੇ ਮਹੀਨੇ ਕੋਈ ਫੈਸਲਾ ਕਰ ਸਕਦਾ ਹੈ।ਅਮਰੀਕੀ ਕਾਂਗਰਸ ਸਿੱਖ ਮਿੱਤਰ ਮੰਡਲ ਬੀਤੇ ਮਹੀਨੇ 30 ਸੰਸਦ ਮੈਂਬਰਾਂ ਨੇ ਬਣਾਇਆ ਸੀ। ਇਸ ਦੇ ਸਹਿ-ਚੇਅਰਮੈਨ ਡੇਵਿਡ ਜੀ. ਵਲਾਡਾਓ ਤੇ ਜੂਡੀ ਚੂ ਹਨ। ਇਸ ਨੇ ਆਪਣੀ ਸਥਾਪਤੀ ਮਗਰੋਂ ਪਹਿਲੀ ਵਾਰ ਸਿੱਖਾਂ ਦੇ ਹੱਕ ਵਿਚ ਅਧਿਕਾਰਤ ਤੌਰ ’ਤੇ ਕਾਰਵਾਈ ਸ਼ੁਰੂ ਕੀਤੀ ਹੈ। ਪੱਤਰ ਵਿਚ ਕਿਹਾ ਗਿਆ ਹੈ, ‘‘ਅਸੀਂ ਕਾਨੂੰਨ ਲਾਗੂ
|
|
ਅੱਗੇ ਪੜੋ....
|
|
ਸਿੱਖਾਂ ਦੀ ਯਾਦਗਾਰ ਬਣਾਉਣ ‘ਤੇ ਕਿੰਤੂ-ਪ੍ਰੰਤੂ ਬੇਲੋੜਾ: ਹਰਮਨਜੀਤ |
|
|
Wednesday, 22 May 2013 |
|
ਨਵੀਂ ਦਿੱਲੀ. 22 ਮਈ:-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਤੋਂ ਨਾਮਜ਼ਦ ਮੈਂਬਰ ਹਰਮਨਜੀਤ ਸਿੰਘ ਨੇ ਕਿਹਾ ਕਿ ਨਵੰਬਰ 1984 ‘ਚ ਦਿੱਲੀ ਅੰਦਰ ਮਾਰੇ ਗਏ ਨਿਰਦੋਸ਼ ਸਿੱਖਾਂ ਦੀ ਯਾਦਗਾਰ ਬਣਾਉਣ ਦੇ ਫ਼ੈਸਲੇ ਨੂੰ ਵਿਵਾਦ ‘ਚ ਨਹੀਂ ਪਾਉਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਸਰਨਾ ਧਡ਼ੇ ਦੇ ਤਿੰਨ ਮੈਂਬਰਾਂ ਵੱਲੋਂ ਇਸ ਯਾਦਗਾਰ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਬਣਾਉਣ ‘ਤੇ ਕਿੰਤੂ-ਪ੍ਰੰਤੂ ਕਰਨਾ ਬੇਲੋਡ਼ਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਬਾਗ਼ ਵਿਖੇ ਦਿੱਲੀ ਨਗਰ ਨਿਗਮ ਵੱਲੋਂ ਨਵੰਬਰ 1984 ਦੇ ਸ਼ਹੀਦਾਂ ਦੇ ਨਾਂ ‘ਤੇ ਪਾਰਕ ਬਣਾਏ ਜਾਣ ਵਿੱਚ ਅਧਿਕਾਰੀਆਂ ਨੇ ਦਿੱਲੀ ਦੀ ਸ਼ੀਲਾ ਦੀਕਸ਼ਿਤ ਸਰਕਾਰ ਦੀ ਕਥਿਤ ਮਦਦ ਕਰਨ ਖਾਤਰ
|
|
ਅੱਗੇ ਪੜੋ....
|
|
ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸ਼ਹੀਦੀ ਯਾਦਗਾਰ ਬਣਾਉਣ ਦਾ ਮਤਾ ਪਾਸ |
|
|
Wednesday, 22 May 2013 |
ਨਵੀਂ ਦਿੱਲੀ. 22 ਮਈ:-ਦਿੱਲੀ ਗੁਰਦੁਆਰਾ ਕਮੇਟੀ ਦੇ ਨਵੇਂ ਅਹੁਦੇਦਾਰਾਂ ਵੱਲੋਂ ਅੱਜ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆ ਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ 1984 ਵਿਚ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਗੁਰਦੁਆਰਾ ਰਕਾਬ ਗੰਜ ਕੰਪਲੈਕਸ ਵਿਚ ਇਕ ਯਾਦਗਾਰ ਦੀ ਸਥਾਪਨਾ ਕਰਨ ਸਬੰਧੀ ਚਰਚਾ ਕੀਤੀ।ਮੀਟਿੰਗ ਉਪਰੰਤ ਇਕ ਪ੍ਰੈਸ ਕਾਨਫਰੰਸ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਨਵੰਬਰ 1984 ਵਿਚ ਦਿੱਲੀ ਵਿਚ ਹਜ਼ਾਰਾਂ ਸਿੱਖ ਮਾਰੇ ਗਏ ਸਨ। ਪਿਛਲੇ ਸਾਲ ਨਵੰਬਰ ਵਿਚ ਮਨਜਿੰਦਰ ਸਿੰਘ ਸਿਰਸਾ ਵੱਲੋਂ ਪੰਜਾਬੀ ਬਾਗ ਦੇ ਇਕ ਪਾਰਕ ਦਾ ਨਾਮ 1984 ਦੇ ਸ਼ਹੀਦਾਂ ਦੀ ਯਾਦ ਵਿਚ ਰੱਖਣ ਦੇ ਪ੍ਰੋਗਰਾਮ ਨੂੰ ਵੀ ਐਨ ਮੌਕੇ ‘ਤੇ ਰੁਕਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 1984 ਵਿਚ ਹਮਲਾਵਰਾਂ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਦੋ ਸੇਵਕਾਂ ਨੂੰ ਕਤਲ ਕਰ ਦਿੱਤਾ ਸੀ ਅਤੇ ਗੁਰਦੁਆਰੇ ਦੀ ਇਮਾਰਤ ਨੂੰ ਸਾਡ਼ਨ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਇਸੇ ਕਤਲੇਆਮ ਦੇ ਸ਼ਿਕਾਰ ਹੋਏ ਹੋਰਨਾਂ ਸਿੱਖਾਂ ਦੀ ਯਾਦ ਵਿਚ ਗੁਰਦੁਆਰਾ ਰਕਾਬ ਗੰਜ ਵਿਖੇ ਯਾਦਗਾਰ ਉਸਾਰਨਾ ਬਿਲਕੁਲ ਢੁਕਵਾਂ ਫੈਸਲਾ ਹੈ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਬੁੱਧੀਜੀਵੀਆਂ, ਆਰਕੀਟੈਕਟਾਂ ਅਤੇ ਇਤਿਹਾਸਕਾਰਾਂ ਦੀ ਇਕ ਕਮੇਟੀ ਬਣਾਈ ਜਾਵੇਗੀ, ਜੋ ਯਾਦਗਾਰ ਦੀ ਰੂਪ-ਰੇਖਾ ਬਾਰੇ ਆਪਣੇ ਸੁਝਾਅ ਗੁਰਦੁਆਰਾ ਕਮੇਟੀ ਨੂੰ ਦੇਵੇਗੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਯਾਦਗਾਰ ਦੀ ਉਸਾਰੀ ਵਾਸਤੇ ਉਨ੍ਹਾਂ ਨੂੰ ਸਰਕਾਰ ਤੋਂ ਇਜਾਜ਼ਤ ਲੈਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਹ ਯਾਦਗਾਰ ਕਿਸੇ ਧਰਮ ਦੇ ਖਿਲਾਫ਼ ਭਾਵਨਾਵਾਂ ਭਡ਼ਕਾਉਣ ਲਈ ਨਹੀਂ ਬਲਕਿ ਮਾਰੇ ਗਏ ਬੇਦੋਸ਼ੇ ਲੋਕਾਂ ਦੀ ਯਾਦ ਨੂੰ ਸਮਰਪਿਤ ਕਰਕੇ ਬਣਾਈ ਜਾ ਰਹੀ ਹੈ।
|
|
ਅੱਗੇ ਪੜੋ....
|
|
|
ਭਾਈ ਸਤਨਾਮ ਸਿੰਘ ਖੀਰਾਂਵਾਲੀ ਦੇ ਚਲਾਣੇ ਦਾ ਦੁਖ: ਕੁਲਵਿੰਦਰ ਖਾਨਪੁਰੀ |
|
|
Wednesday, 22 May 2013 |
ਨਵੀਂ ਦਿੱਲੀ .੨੨ ਮਈ (ਮਨਪ੍ਰੀਤ ਸਿੰਘ ਖਾਲਸਾ):- ਤਿਹਾੜ ਜੇਲ੍ਹ ਵਿਚ ਬੰਦ ਬਬੱਰ ਖਾਲਸਾ ਦੇ ਖਾੜਕੂ ਭਾਈ ਕੁਲਵਿੰਦਰ ਸਿੰਘ ਖਾਨਪੁਰੀ ਨੇ ਅਪਣੇ ਪਰਿਵਾਰਿਕ ਸੁਤਰਾਂ ਰਾਹੀ ਭੇਜੇ ਸੁਨੇਹੇ ਵਿਚ ਦਮਦਮੀ ਟਕਸਾਲ ਦੇ ਸਿੰਘ ਭਾਈ ਸਤਨਾਮ ਸਿੰਘ ਖੀਰਾਂਵਾਲੀ ਦੇ ਅਕਾਲ ਚਲਾਣੇ ਤੇ ਦੁਖ ਪ੍ਰਗਟ ਕਰਦਿਆਂ ਦਸਿਆ ਕਿ ਭਾਈ ਸਾਹਿਬ ਜੀ ਨੇ ੧੯੮੫ ਤੋਂ ਬਾਬਾ ਠਾਕੁਰ ਸਿੰਘ ਜੀ ਦਾ ਉਨ੍ਹਾਂ ਦੇ ਸੁਆਸ ਤਿਆਗਣ ਤਕ ਸਾਥ ਮਾਣਿਆ ਸੀ ।ਭਾਈ ਸਾਹਿਬ ਨੇ ਸਰਕਾਰ ਵਲੋਂ ਦਰਬਾਰ ਸਾਹਿਬ ਜੀ ਤੇ ਕੀਤੇ ਹਮਲੇ ਵਿਚ ਅਤੇ ਉਪਰੰਤ ਝੂਠੇ ਅਤੇ ਸੱਚੇ ਮੁਕਾਬਲੇਆਂ ਵਿਚ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਦੀ ਸਾਰ ਸੰਭਾਲ ਵੀ ਅਪਣੇ ਵਸੀਲਿਆਂ ਰਾਹੀਂ ਕਰਦੇ ਰਹੇ ਸਨ । ਸ਼ਹੀਦ ਸਿੰਘਾਂ ਦੇ ਬਚਿਆਂ ਦੀ ਪੜਾਈ ਕਪੜੇ ਹੋਰ ਕਈ ਜਰੂਰਤਾਂ ਭਾਈ ਸਾਹਿਬ ਪੁਰੀ ਕਰਦੇ ਸਨ । ਦਮਦਮੀ ਟਕਸਾਲ ਮਹਿਤਾ ਵਿਚ ਭਾਈ ਸਾਹਿਬ ਨੇ ਅਪਣੀ ਵੱਡਮੁਲੀ ਸੇਵਾ ਰਾਹੀ ਸਾਰੇਆਂ ਨਾਲ
|
|
ਅੱਗੇ ਪੜੋ....
|
|
|
|